अन्य खबरेताज़ा ख़बरेंपंजाब

ਮਲੋਟ ਦੀ ਸਾਧ ਸੰਗਤ ਨੇ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਵਿੱਚ ਘਰੇਲੂ ਸਮਾਨ ਦਾ ਸਹਿਯੋਗ ਦਿੱਤਾ

ਡੇਰਾ ਸੱਚਾ ਸੋਦਾ ਬਲਾਕ ਮਲੋਟ ਦੀ ਸਾਦ ਸੰਗਤ ਲੋਕਾਂ ਦੀ ਭਲਾਈ ਲਈ ਸਮਰਪਿਤ

ਡੇਰਾ ਸੱਚਾ ਸੌਦਾ ਬਲਾਕ ਮਲੋਟ ਦੀ ਸਾਧ-ਸੰਗਤ ਨੇ ਮਾਨਵਤਾ ਭਲਾਈ ਕਾਰਜਾਂ ਵਿੱਚ ਤੇਜੀ ਲਿਆਂਦੇ ਹੋਏ ਜੋਨ ਨੰਬਰ 4 ਦੀ ਸਾਧ ਸੰਗਤ ਵੱਲੋਂ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਵਿੱਚ ਘਰੇਲੂ ਸਾਮਾਨ ਦਾ ਸਹਿਯੋਗ ਦਿੱਤਾ ਗਿਆ ਹੈ। ਇਸ ਮੌਕੇ 85 ਮੈਂਬਰ ਪੰਜਾਬ ਰਾਹੁਲ ਇੰਸਾਂ ਅਤੇ ਹਰਪਾਲ ਇੰਸਾਂ (ਰਿੰਕੂ), ਜੋਨ ਨੰਬਰ 4 ਦੇ ਪ੍ਰੇਮੀ ਸੇਵਕ ਡਾਕਟਰ ਇਕਬਾਲ ਇੰਸਾਂ ਨੇ ਦੱਸਿਆ ਜੋਨ ਨੰਬਰ 4 ਵਿੱਚ ਰਹਿੰਦਾ ਇੱਕ ਪਰਿਵਾਰ ਆਪਣੀ ਲੜਕੀ ਦੀ ਸ਼ਾਦੀ ਕਰਨ ਵਿੱਚ ਅਸਮਰੱਥ ਸੀ ਤਾਂ ਜੋਨ ਨੰਬਰ 4 ਦੇ ਜਿੰਮੇਵਾਰਾਂ ਅਤੇ ਸਾਧ-ਸੰਗਤ ਨੇ ਉਕਤ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਵਿੱਚ ਇੱਕ ਡਬਲ ਬੈਡ, ਇੱਕ ਪੇਟੀ, ਇੱਕ ਅਲਮਾਰੀ ਅਤੇ ਇੱਕ ਡੀਨਰ ਸੈਟ ਦਾ ਸਹਿਯੋਗ ਦਿੱਤਾ। ਇਸ ਮੌਕੇ ਜੋਨ ਨੰਬਰ 4 ਦੇ 15 ਮੈਂਬਰ ਸੰਜੀਵ ਭਠੇਜਾ ਇੰਸਾਂ, ਦੀਪਕ ਮੱਕੜ ਇੰਸਾਂ, ਗੁਲਸ਼ਨ ਅਰੋੜਾ ਇੰਸਾਂ, ਡਾਕਟਰ ਜੈਪਾਲ ਇੰਸਾਂ, ਸੇਵਾਦਾਰ ਅਸ਼ੋਕ ਗਰੋਵਰ ਇੰਸਾਂ, ਰਵੀ ਗਰੋਵਰ ਇੰਸਾਂ, ਵਜੀਰ ਇੰਸਾਂ, ਨਰੇਸ਼ ਚਰਾਇਆ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਕਬੀਰ ਇੰਸਾਂ, ਭੈਣਾਂ ਵਿੱਚੋਂ ਅਲਕਾ ਇੰਸਾਂ, ਅਮਨ ਇੰਸਾਂ, ਪੂਨਮ ਇੰਸਾਂ, ਪ੍ਰਵੀਨ ਇੰਸਾਂ, ਸੋਨਮ ਇੰਸਾਂ, ਪ੍ਰਵੀਨ ਸੋਨੀ ਇੰਸਾਂ, ਸੋਨਮ ਇੰਸਾਂ ਅਤੇ ਰੇਖਾ ਇੰਸਾਂ ਮੌਜੂਦ ਸਨ ।

Show More
Back to top button
error: Content is protected !!