
ਅਵਨੀਤ ਸਿੰਘ ਰਾਏ (ਖੰਨਾ) 17/03/2024:
ਖੰਨਾ ਹਲਕੇ ਵਿੱਚ ਅੱਜ ਕਾਂਗਰਸ ਨੂੰ ਵੱਡਾ ਖੋਰਾ ਲੱਗਾ, ਜਦੋਂ ਸਵਰਗਵਾਸੀ ਸ੍ਰੀ ਯੁਗਿੰਦਰ ਸ਼ਰਮਾ ਪੱਪੀ ਜੀ ਦੇ ਵੱਡੇ ਸਪੁੱਤਰ ਸ੍ਰੀ ਸੰਨੀ ਸ਼ਰਮਾ ਦੀ ਅਗਵਾਈ ਹੇਠ ਬੀਤੇ ਦਿਨੀਂ ਸਮੁੱਚਾ ਸ਼ਰਮਾ ਪਰਿਵਾਰ ਆਪਣੇ ਸੈਂਕੜੇ ਹਿਤੈਸ਼ੀਆਂ ਸਮੇਤ ਆਮ ਪਾਰਟੀ ਵਿੱਚ ਸ਼ਾਮਿਲ ਹੋ ਗਏ।
ਆਪ ਦੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਖੰਨਾ ਤੋਂ ਵਿਧਾਇਕ ਸ. ਤਰੁਨਪ੍ਰੀਤ ਸਿੰਘ ਸੌਂਧ ਅਤੇ ਲੋਕ ਸਭਾ ਉਮੀਦਵਾਰ ਗੁਰਪ੍ਰੀਤ ਸਿੰਘ ਜੀ. ਪੀ ਨੇ ਪਾਰਟੀ ਵਿੱਚ ਸ਼ਾਮਿਲ ਕੀਤਾ।
