ताज़ा ख़बरें

ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਮਹਿਲਾ ਕੋਲੋ15 ਕਿਲੋ ਗਾਂਜਾ ਅਤੇ 20 ਹਜਾਰ ਰੁਪਏ ਡਰੱਗ ਮਨੀ ਦੇ ਨਾਲ ਕੀਤਾ ਕਾਬੂ

ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਨੇ ਇਕ ਮਹਿਲਾ ਕੋਲੋ 15 ਕਿਲੋ ਗਾਂਜਾ ਅਤੇ 20 ਹਜਾਰ ਰੁਪਏ ਡਰੱਗ ਮਨੀ ਕਿਤੀ ਬਰਾਮਦ

ਰੇਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ

ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਅਤੇ ਆਰੋਪੀ ਮਹਿਲਾ

ਸੰਪਾਦਕ ਅਮਨਦੀਪ ਸਿੰਘ ਮਨੀ ਮੋਹਾਲੀ

ਮੋਹਾਲੀ ਦੀ ਟੀਮ ਨੇ ਬੀਤੀ ਰਾਤ ਮੰਗਲਵਾਰ ਨੂੰ ਇੰਚਾਰਜ ਐਸ ਆਈ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਬਣਾਈ ਟੀਮ ਨੂੰ ਸੂਚਨਾ ਮਿਲੀ ਕੀ ਇੱਕ ਔਰਤ ਜਿਸ ਦਾ ਨਾਮ ਸਲਹੰਤਾ ਦੇਵੀ ਪਤਨੀ ਲੇਟ ਸੁਭਾਸ਼ ਸਿੰਘ ਵਾਸੀ ਕਿਰਾਏਦਾਰ ਲੱਖਾ ਸਿੰਘ ਨੇੜੇ ਸ੍ਰੀ ਠਾਕੁਰ ਦੁਆਰਾ ਮੰਦਿਰ ਸੋਹਾਣਾ, ਥਾਣਾ ਸੋਹਾਣਾ ਜਿਲ੍ਹਾ ਐਸ.ਏ.ਐਸ.ਨਗਰ ਜੋ ਕੇ ਸੋਹਾਣਾ ਵਿਖੇ ਝੁੰਗੀਆ ਨੇੜੇ ਆਪਣੇ ਪੱਕੇ ਗਹਾਕਾ ਨੂੰ ਗਾਜਾਂ ਦੀ ਸਪਲਾਈ ਕਰਦੀ ਹੈ ਜੋ ਅੱਜ ਵੀ ਸ੍ਰੀ ਠਾਕੁਰ ਦੁਆਰਾ ਮੰਦਿਰ ਸੋਹਾਣਾ ਵੱਲੋ ਝੁੰਗੀਆ ਸੋਹਾਣਾ ਵੱਲ ਨੂੰ ਪੈਦਲ ਹੀ ਆ ਰਹੀ ਅਗਰ ਉਸ ਦੀ ਤਲਾਸ਼ੀ ਲਿਤੀ ਜਾਵੇ ਤੇ ਉਸ ਕੋਲ ਭਾਰੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਬਰਾਮਦ ਹੋਵੇਗਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਮਹਿਲਾ ਕੋਲੋਂ 15 ਕਿਲੋ ਗਾਂਜਾ ਅਤੇ 20 ਹਜਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਪੁਲਿਸ ਨੇ ਆਰੋਪੀ ਮਹਿਲਾ ਦੇ ਖਿਲਾਫ ਐਨਡੀਪੀਐਸ ਦੇ ਤਹਿਤ ਮੁਕਦਮਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਅਤੇ ਪੁਲਿਸ ਜਾਂਚ ਕਰ ਰਹੀ ਹੈ ਕਿ ਮੁਲਜਮ ਮਹਿਲਾ ਨਸ਼ਾ ਕਿੱਥੋਂ ਲੈ ਕੇ ਆਈ ਅਤੇ ਕਿੱਥੇ ਅਤੇ ਕਿਸ ਨੂੰ ਸਪਲਾਈ ਕਰਦੀ ਸੀ ਇਸ ਵਿੱਚ ਜੋ ਵੀ ਸ਼ਾਮਿਲ ਪਾਇਆ ਗਿਆ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਮੋਹਾਲੀ ਟੀਮਾਂ ਲਗਾਤਾਰ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਕਾਬੂ ਕਰਨ ਵਿੱਚ ਕਾਮਯਾਬ ਹੋਰ ਰਹੀ ਹੈ ਪਿਛਲੇ ਕੁਝ ਦਿਨ ਪਹਿਲਾਂ ਵੀ ਇਸ ਟੀਮ ਨੇ ਭਾਰੀ ਮਾਤਰਾ ਵਿੱਚ ਹੀਰੋਇਨ ਬਰਾਮਦ ਕੀਤੀ ਸੀ ਅਤੇ ਇਸ ਟੀਮ ਨੂੰ ਲਗਾਤਾਰ ਕਾਮਯਾਬੀ ਮਿਲ ਰਹੀਆਂ ਹਨ

Show More
Check Also
Close
Back to top button
error: Content is protected !!